Friday, May 21, 2021

Class 12th (PSEB) Economics Lesson -2 (ਆਮਦਨ ਅਤੇ ਉਤਪਾਦ ਦੇ ਚੱਕਰੀ ਪ੍ਰਵਾਹ)

                          ਆਮਦਨ ਅਤੇ ਉਤਪਾਦ ਦੇ ਚੱਕਰੀ ਪ੍ਰਵਾਹ        



ਪ੍ਰ - 1 ਅਰਥਸ਼ਾਸਤਰ ਦੀ  ਰਚਨਾ ਦਾ ਕੀ ਅਰਥ ਹੈ ?

ਉ -1  ਅਰਥਸ਼ਾਸਤਰ ਦੀ  ਰਚਨਾ ਦਾ ਕੀ ਅਰਥ ਹੈ ਅਰਥਵਿਵਸਥਾ ਦੇ ਭਿੰਨ - ਭਿੰਨ ਖੇਤਰਾਂ ਦਾ ਅਧਿਐਨ। ਅਰਥਵਿਵਸਥਾ ਦਾ ਆਮ ਤੌਰ 'ਤੇ ਪੰਜ ਖੇਤਰਾਂ 'ਚ ਵਰਗੀਕਰਣ ਕੀਤਾ ਜਾਂਦਾ ਹੈ l 
(i) ਉਤਪਾਦਕ ਖੇਤਰ : ਇਹ ਖੇਤਰ ਵਸਤੂਆਂ ਅਤੇ ਸੇਵਾਵਾਂ ਦਾ ਉਤਪਾਦਨ ਕਰਦਾ ਹੈ।
(ii) ਘਰੇਲੂ ਖੇਤਰ : ਇਹ ਖੇਤਰ ਵਸਤੂਆਂ ਅਤੇ ਸੇਵਾਵਾਂ ਦਾ ਉਪਭੋਗ ਕਰਦਾ ਹੈ ।
(iii) ਸਰਕਾਰੀ ਖੇਤਰ : ਇਹ ਖੇਤਰ ਕਰਾਧਾਨ ਅਤੇ ਆਰਥਿਕ ਸਹਾਇਤਾ ਨਾਲ ਸੰਬੰਧਿਤ ਕੰਮ ਕਰਦਾ ਹੈ।
(iv) ਬਾਕੀ ਵਿਸ਼ਵ ਖੇਤਰ : ਇਹ ਖੇਤਰ ਨਿਰਯਾਤ ਅਤੇ ਆਯਾਤ ਕਰਦਾ ਹੈ।
(v) ਵਿੱੱਤੀ ਖੇਤਰ : ਇਹ ਖੇਤਰ ਮੁਦਰਾ ਉਧਾਰਦਿੰਦਾ ਹੈ ਅਤੇ ਜਮਾਂ ਰਾਸ਼ੀ ਸਵਿਕਾਰ ਕਰਦਾ ਹੈ। 


ਪ੍ਰ- 2 ਆਮਦਨ ਅਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦਾ ਅਰਥ ਅਤੇ ਕਾਰਣ ਕੀ ਹੈ ? 
 
ਉ- 2  ਆਮਦਨ ਅਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਤੋਂ ਭਾਵ ਅਰਥਵਿਵਸਥਾ ਦੇ ਭਿੰਨ-ਭਿੰਨ ਖੇਤਰਾਂ ਵਿੱਚ ਮੌਦਰਿਕ ਆਮਦਨ ਦੇ ਪ੍ਰਵਾਹ ਜਾਂ ਵਸਤੂਆਂ ਅਤੇ ਸੇਵਾਵਾਂ ਦੇ ਚੱਕਰੀ ਰੂਪ ਵਿਚ ਪ੍ਰਵਾਹ ਤੋਂ ਹੈ I ਇਸ ਪ੍ਰਵਾਹ ਨੂੰ ਆਮਦਨ ਦਾ ਚੱਕਰੀ ਪ੍ਰਵਾਹ ਇਸ ਲਈ ਕਿਹਾ ਜਾਂਦਾਹੈ ਕਿਉਂਕਿ ਇਸ ਪ੍ਰਵਾਹ ਦਾ ਨਾ ਤਾਂ ਕੋਈ ਆਰੰਭ ਹੁੰਦਾ ਹੈ , ਤੇ ਨਾਂ ਕੋਈ ਅੰਤ l

 ਇਸ ਚੱਕਰੀ ਪ੍ਰਵਾਹ ਦੇ ਦੋ ਮੁੱਖ ਕਾਰਣ ਹਨ ।
(i) ਕਿਸੇ ਇੱਕ ਦਿਸ਼ਾ ਵਿੱਚਹੋਣ ਵਾਲੇ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਦੇ ਨਾਲ-ਨਾਲ ਉਸ ਤੋਂ ਉਲਟ ਦਿਸ਼ਾ ਵਿੱਚ ਮੁਦਰਾ ਦਾ ਪ੍ਰਵਾਹ ਹੁੰਦਾ ਹੈ । ਉਦਾਹਰਣ- ਲਗਾਨ, ਮਜ਼ਦੂਰੀ , ਵਿਆਜ਼ ਅਤੇ ਲਾਭ ਦਾ ਪ੍ਰਵਾਹ ਹੁੰਦਾ ਹੈ। 
(ii) ਇੱਕ ਖੇਤਰ ਨੂੰ ਜੋ ਪ੍ਰਾਪਤੀਆਂ ਮਿਲਦੀਆਂ ਹਨ , ਉਹ ਦੂਸਰੇ ਖੇਤਰ ਨੂੰ ਕੀਤੇ ਜਾਣ ਵਾਲੇ ਭੁਗਤਾਨ ਦੇ ਬਰਾਬਰ ਹੁੰਦੀ ਹੈ । ਜੇਕਰ ਪ੍ਰਾਪਤੀਆਂ ਭੁਗਤਾਨਾਂ ਤੋਂ ਘੱਟ ਹਨ ਜਾਂ ਭੁਗਤਾਨ ਪ੍ਰਾਪਤੀਆਂ ਤੋਂ ਘੱਟ ਹਨ ਤਾਂ ਚੱਕਰੀ ਪ੍ਰਵਾਹ ਕਿਸੇ ਇੱਕ ਜਾਂ ਦੂਸਰੇ ਬਿੰਦੂ ਉੱਤੇ ਜਰੂਰ ਰੁਕ ਜਾਵੇਗਾ।


ਪ੍ਰ - 3  ਆਮਦਨ ਅਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦਾ ਅਧਿਐਨ ਕਰੋ ? 

ਉ - 3  ਆਮਦਨ ਅਤੇ ਉਤਪਾਦਨ ਦੇ ਚੱਕਰੀ ਪ੍ਰਵਾਹ ਦਾ ਅਧਿਐਨ ਦੋ ਪ੍ਰਕਾਰ ਨਾਲ ਕੀਤਾ ਜਾਂਦਾ ਹੈ : 
 (i) ਵਾਸਤਵਿਕ ਪ੍ਰਵਾਹ
 (ii) ਮੌਦਰਿਕ ਪ੍ਰਵਾਹ
 
(i) ਵਾਸਤਵਿਕ ਪ੍ਰਵਾਹ : ਵਾਸਤਵਿਕ ਪ੍ਰਵਾਹ ਤੋਂ ਭਾਵ ਵਸਤੂਆਂ ਅਤੇ ਸੇਵਾਵਾਂ ਦੇ ਪ੍ਰਵਾਹ ਤੋਂ ਹੈ। ਉਦਾਹਰਣ : 
ਮੰਨ ਲਓ, ਇੱਕ ਸਰਲ ਅਰਥਵਿਵਸਥਾ 'ਚ ਸਿਰਫ ਦੋ ਖੇਤਰ ਹਨ : 
(i) ਉਤਪਾਦਕ ਖੇਤਰ
(ii) ਘਰੇਲੂ ਖੇਤਰ
ਇਹ ਦੋਵੇਂ ਖੇਤਰ ਹੇਠ ਲਿਖੇ ਅਨੁਸਾਰ ਆਪਸੀ ਨਿਰਭਰ ਹਨ:
(i) ਉਤਪਾਦਕ ਖੇਤਰ  ਘਰੇਲੂ ਖੇਤਰ ਨੂੰ  ਵਸਤੂਆਂ ਅਤੇ ਸੇਵਾਵਾਂ ਦੀ ਪੂਰਤੀ ਕਰਦਾ ਹੈ ।
(ii) ਘਰੇਲੂ ਖੇਤਰ ਉਤਪਾਦਨ ਦੇ ਸਾਧਨਾਂ ਦੀ ਪੂਰਤੀ ਉਤਪਾਦਕ ਖੇਤਰ ਨੂੰ ਕਰਦਾ ਹੈ ।
                             

                                      
(ii)  ਮੌਦਰਿਕ ਪ੍ਰਵਾਹ :  ਮੌਦਰਿਕ ਪ੍ਰਵਾਹ ਤੋਂ ਭਾਵ ਮੁਦਰਾ, ਵਿਆਜ, ਲਗਾਨ, ਲਾਭ, ਮਜਦੂਰੀ ਦੇ ਪ੍ਰਵਾਹ ਤੋਂ ਹੈ।
                                   

 

 ਪ੍ਰ - 4 
ਚੱਕਰੀ ਪ੍ਰਵਾਹ ਮਾਡਲ ਕੀ ਪ੍ਰਗਟ ਕਰਦਾ ਹੈ ? 

ਉ -4 ਚੱਕਰੀ ਪ੍ਰਵਾਹ ਮਾਡਲ ਹੇਠ ਲਿਖੀ ਜਾਣਕਾਰੀ ਦਿੰਦਾ ਹੈ : 
(i) ਇੱਕ ਦਿੱਤੀ ਹੋਈ ਅਵੱਧੀ ਵਿੱਚ ਅਰਥਵਿਵਸਥਾ ਵਿੱਚ ਪੈਦਾ ਵਸਤੂਆਂ ਅਤੇ ਸੇਵਾਵਾਂ ਦਾ ਮੁੱਲ। ਇਹ ਰਾਸ਼ਟਰੀ ਉਤਪਾਦ ਹੋ ।
(ii) ਇੱਕ ਸਾਲ ਦੀ ਅਵੱਧੀ ਦੌਰਾਨ ਲਗਾਨ, ਵਿਆਜ ਅਤੇ ਲਾਭ ਦੇ ਰੂਪ ਵਿੱਚ ਅਰਥਵਿਵਸਥਾ ਵਿੱਚ ਅਰਜਤ ਆਮਦਨ। ਇਹ ਰਾਸ਼ਟਰੀ ਆਮਦਨ ਹੈ।
(iii) ਵਸਤੂਆਂ ਅਤੇ ਸੇਵਾਵਾਂ ਦਾ ਮੁੱਲ ਹਮੇਸ਼ਾ ਆਮਦਨ ਪ੍ਰਜਾਨਨ ਦੇ ਬਰਾਬਰ ਹੁੰਦਾ ਹੈ। 
            ਰਾਸ਼ਟਰੀ ਉਤਪਾਦ = ਰਾਸ਼ਟਰੀ ਆਮਦਨ
(iv) ਅਰਥਵਿਵਸਥਾ ਵਿੱਚ ਪੈਦਾ ਸਾਰੀਆਂ ਵਸਤੂਆਂ ਅਤੇ ਸੇਵਾਵਾਂ ਨੂੰ ਅੰਤ ਵਿੱਚ ਖਰੀਦ ਲਿਆ ਜਾਂਦਾ ਹੈ।


ਪ੍ਰ - 5 ਭਿੰਨ-ਭਿੰਨ ਖੇਤਰਾਂ ਵਿੱਚ ਆਮਦਨ ਦੇ ਚੱਕਰੀ ਪ੍ਰਵਾਹ ਦੀ ਵਿਆਖਿਆ ਕਰੋ।
 
ਉ - 5 ਇਸ ਨੂੰ ਤਿੰਨ ਭਾਗਾਂ ਵਿੱਚ ਵੰਡਿਆਂ ਜਾਂਦਾ ਹੈ : 
1 . ਆਮਦਨ ਦੇ ਚੱਕਰੀ ਪ੍ਰਵਾਹ ਦਾ ਦੋ ਖੇਤਰੀ ਮਾਡਲ : 
ਇਸ ਵਿੱਚ ਦੋ ਖੇਤਰ ਆਉਂਦੇ ਹਨ ਇਕ ਘਰੇਲੂ ਖੇਤਰ ਤੇ ਉਤਪਾਦਕ ਖੇਤਰ। 
ਮਾਨਤਾਵਾਂ : 
(i) ਉਤਪਾਦਕ ਖੇਤਰ ਅੰਤਿਮ ਵਸਤੂਆਂ ਅਤੇ ਸੇਵਾਵਾਂ ਨੂੰ ਉਤਪੰਨ ਕਰਦਾ ਹੈ । ਇਹ ਖੇਤਰ ਉਤਪਾਦਨ ਦੇ ਸਾਧਨਾਂ ਦੀਆਂ ਸੇਵਾਵਾਂ ਜਿਵੇਂ  : ਕਿਰਤ, ਪੂੰਜੀ ਆਦਿ ਦਾ ਪ੍ਰਯੋਗ ਕਰਦਾ ਹੈ। ਇਸ ਦੇ ਉਲਟ ਘਰੇਲੂ ਖੇਤਰ ਉਤਪਾਦਕ ਖੇਤਰ ਨੂੰ ਉਤਪਾਦਨ ਦੇ ਸਾਧਨਾਂ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ।
(ii) ਸਰਕਾਰ ਦਾ ਆਰਥਿਕਕ੍ਰਿਆਵਾਂ ਉੱਤੇ ਪ੍ਰਭਾਵ ਨਹੀਂ ਪੈਦਾ। 
(iii) ਅਰਥਵਿਵਸਥਾ ਇੱਕ ਬੰਦ ਅਰਥਵਿਵਸਥਾ ਹੈ । ਅਰਥਾਤਉਤਪਾਦਕ ਖੇਤਰ ਦੇ ਦੁਆਰਾ ਵਸਤੂਆਂ ਦਾ ਨਿਰਯਾਤ ਜਾਂ ਆਯਾਤ ਨਹੀਂ ਕੀਤਾ ਜਾਂਦਾ ਅਤੇ ਘਰੇਲੂ ਖੇਤਰ ਕੇਵਲ ਘਰੇਲੂ ਉਤਪਾਦਨ ਉੱਤੇ ਨਿਰਭਰ ਕਰਦਾ ਹੈ ।
(v) ਘਰੇਲੂ ਖੇਤਰ ਕੋਈ ਬੱਚਤ ਨਹੀਂ ਕਰਦੇ ਭਾਵ ਆਪਣੀ ਅਮਦਨ ਵਸਤੂਆਂ ਅਤੇ ਸੇਵਾਵਾਂ ਤੇ ਖਰਚ ਕਰ ਦਿੰਦੇ ਹਨ।

                   

  
                      
                                

 ਆਮਦਨ ਦੇ ਚੱਕਰੀ ਪ੍ਰਵਾਹ ਦਾ ਤਿੰਨ ਖੇਤਰੀ ਮਾਡਲ : 
(i) ਸਰਕਾਰ ਪਰਿਵਾਰ ਉੱਪਰ ਕਰ ਲਾਉਂਦੀ ਹੈ। ਜਿਵੇਂ ਆਮਦਨ ਕਰ, ਅਵਾਸ ਕਰ। ਸਿੱਟੇ ਵਜੋਂ ਮੁਦਰਾ ਦਾ ਪ੍ਰਵਾਹ ਘਰੇਲੂ ਖੇਤਰ ਤੋਂ ਸਰਕਾਰੀ ਖੇਤਰ ਵੱਲ ਹੁੰਦਾ ਹੈ l 
(ii) ਸਰਕਾਰ ਉਤਪਾਦਕ ਖੇਤਰ ਉੱਪਰ ਕਰ ਲਾਉਂਦੀ ਹੈ। ਜਿਵੇਂ - ਵਿਕਰੀ ਕਰ। ਸਿੱਟੇ ਵੱਜੋਂ ਮੁਦਰਾ ਦਾ ਪ੍ਰਵਾਹ ਸਰਕਾਰ ਵੱਲ ਹੁੰਦਾ ਹੈ ।
(iii) ਸਰਕਾਰ ਉਤਪਾਦਕਾਂ ਨੂੰ ਆਰਥਿਕ ਸਹਾਇਤਾ ਦਿੰਦੀ ਹੈ।  ਸਿੱਟੇ ਵੱਜੋਂ ਮੁਦਰਾ ਦਾ ਪ੍ਰਵਾਹ ਸਰਕਾਰੀ ਖੇਤਰ ਤੋ ਉਤਪਾਦਕ ਖੇਤਰ ਵੱਲ ਹੁੰਦਾ ਹੈ।
(iv) ਸਰਕਾਰ ਘਰੇਲੂ ਖੇਤਰਾਂ ਨੂੰ ਆਰਥਿਕ ਸਹਾਇਤਾ ਦਿੰਦੀ ਹੈ। ਜਿਵੇਂ - ( ਪੈਨਸ਼ਨ ) ਸਿੱਟੇ ਵੱਜੋਂ ਮੁਦਰਾ ਦਾ ਪ੍ਰਵਾਹ ਸਰਕਾਰੀ ਖੇਤਰ ਤੋ ਘਰੇਲੂ ਖੇਤਰ ਵੱਲ ਹੁੰਦਾ ਹੈ।
(v) ਸਰਕਾਰ ਬੱਚਤ ਕਰਦੀ ਹੈ।  ਸਿੱਟੇ ਵੱਜੋਂ ਮੁਦਰਾ ਦਾ ਪ੍ਰਵਾਹ ਸਰਕਾਰੀ ਖੇਤਰ ਤੋ ਮੁਦਰਾ ਬਜ਼ਾਰ ਵੱਲ ਹੁੰਦਾ ਹੈ।
(vi) ਸਰਕਾਰ ਮੁਦਰਾ ਉਧਰ ਲੈਦੀ ਹੈ। ਸਿੱਟੇ ਵੱਜੋਂ ਮੁਦਰਾ ਦਾ ਪ੍ਰਵਾਹ ਮੁਦਰਾ ਬਜ਼ਾਰ ਤੋਂ ਸਰਕਾਰੀ ਖੇਤਰ ਵੱਲ ਹੁੰਦਾ ਹੈ ।
                        


 ਆਮਦਨ ਦੇ ਚੱਕਰੀ ਪ੍ਰਵਾਹ ਦਾ ਚਾਰ ਖੇਤਰੀ ਮਾਡਲ : 
(i) ਘਰੇਲੂ ਖੇਤਰ : ਘਰੇਲੂ ਖੇਤਰ ਦੀਆਂ ਪ੍ਰਾਪਤੀਆਂ ਅਤੇ ਭੁਗਤਾਨ ਹੇਠ ਲਿਖੇ ਹਨ :
(a) ਪ੍ਰਾਪਤੀਆਂ :  ਘਰੇਲੂ ਖੇਤਰ ਨੂੰ ਉਤਪਾਦਕ ਖੇਤਰ ਤੋਂ ਉਤਪਾਦਨ ਦੇ ਸਾਧਨਾਂ ਦੀਆਂਸੇਵਾਵਾਂ ਦੇ ਬਦਲੇ ਵਿੱਚ ਸਾਧਨ ਆਮਦਨ ਲਗਾਨ, ਵਿਆਜ, ਲਾਭ ਅਤੇ ਮਜਦੂਰੀ ਦੇ ਰੂਪ ਵਿੱਚ ਪ੍ਰਾਪਤ ਹੁੰਦੀ ਹੈ। ਇਸ ਖੇਤਰ ਨੂੰ ਸਰਕਾਰੀ ਖੇਤਰ ਤੋਂ ਹਸਤਾਂਤਰਣ ਭੁਗਤਾਨ ਵੀ ਪ੍ਰਾਪਤ ਹੁੰਦੇ ਹਨ ।
(b) ਭੁਗਤਾਨ : ਘਰੇਲੁ ਖੇਤਰ ਆਪਣੀ ਜਰੂਰਤਾਂ ਦੀ ਉਪਤੋਗਤਾ ਵਸਤੂਆਂ ਅਤੇ ਸੇਵਾਵਾਂ ਖਰੀਦਣ ਦੇ ਲਈ ਉਤਪਾਦਕ ਖੇਤਰ ਨੂੰ ਉਪਤੋਗ ਖਰਚ ਦਾ ਰੂਪ ਵਿੱਚ ਭੁਗਤਾਨ ਕਰਦਾ ਹੈ।

(ii) ਉਤਪਾਦਕ ਖੇਤਰ :  ਉਤਪਾਦਕ ਖੇਤਰ ਦੀਆਂ ਪ੍ਰਾਪਤੀਆਂ ਅਤੇ ਭੁਗਤਾਨ ਹੇਠ ਲਿਖੇ ਹਨ :
(a) ਪ੍ਰਾਪਤੀਆਂ : ਉਤਪਾਦਕ ਖੇਤਰ ਨੂੰ ਘਰੇਲੂ ਖੇਤਰ ਅਤੇ ਸਰਕਾਰੀ ਖੇਤਰ ਤੋਂ ਵਸਤੂਆਂ ਅਤੇ ਸੇਵਾਵਾਂ ਦੇ ਬਦਲੇ ਆਮਦਨ ਪ੍ਰਾਪਤ ਹੁੰਦੀ ਹੈ। ਇਹ ਸਭ ਇਸ ਖੇਤਰ ਦੀਆਂ ਪ੍ਰਾਪਤੀਆ ਹਨ ।
(b) ਭੁਗਤਾਨ : ਉਤਪਾਦਕ ਖੇਤਰ ਸਾਧਨਾਂ ਦੀ ਸੇਵਾਵਾਂ ਦੇ ਲਈ ਘਰੇਲੂ ਖੇਤਰ ਨੂੰ ਭੁਗਤਾਨ ਕਰਦਾ ਹੈ। ਸਰਕਾਰ ਨੂੰ ਕਰ ਦਿੰਦਾ ਹੈ।

(iii) ਸਰਕਾਰੀ ਖੇਤਰ : ਸਰਕਾਰੀ ਖੇਤਰ ਦੀਆਂ ਪ੍ਰਾਪਤੀਆਂ ਅਤੇ ਭੁਗਤਾਨ ਹੇਠ ਲਿਖੇ ਹਨ :
(a) ਪ੍ਰਾਪਤੀਆਂ : ਸਰਕਾਰੀ ਖੇਤਰ ਨੂੰ ਘਰੇਲੂ ਖੇਤਰ ਤੋਂ ਪ੍ਰਤੱਖ ਕਰ ਅਤੇ ਉਤਪਾਦਕ ਖੇਤਰ ਤੋਂ ਅਪ੍ਰਤੱਖ ਕਰ ਅਤੇ ਨਿਗਮ ਕਰ ਪ੍ਰਾਪਤ ਹੁੰਦੇ ਹਨ । ਇਹ ਸਭ ਇਸ ਖੇਤਰ ਦੀਆਂ ਪ੍ਰਾਪਤੀਆ ਹਨ ।
(b) ਭੁਗਤਾਨ : ਸਰਕਾਰੀ ਖੇਤਰ ਉਤਪਾਦਕ ਖੇਤਰ ਤੋਂ ਜੋ ਵਸਤੂਆਂ ਅਤੇ ਸੇਵਾਵਾਂ ਖਰੀਦਾ ਹੈ ਉਸਦੇ ਲਈ ਇਸ ਖੇਤਰ ਨੂੰ ਭੁਗਤਾਨ ਕਰਨਾ ਪੈਂਦਾ ਹੈ ਅਤੇ ਆਰਥਿਕ ਸਹਾਇਤਾ ਵੀ ਦਿੰਦਾ ਹੈ।

(iv) ਬਾਕੀ ਵਿਸ਼ਵ ਖੇਤਰ : ਬਾਕੀ ਵਿਸ਼ਵ ਖੇਤਰ ਦੀਆਂ ਪ੍ਰਾਪਤੀਆਂ ਅਤੇ ਭੁਗਤਾਨ ਹੇਠ ਲਿਖੇ ਹਨ :
(a) ਪ੍ਰਾਪਤੀਆਂ: (i) ਸਾਡਾ ਉਤਪਾਦਕ ਖੇਤਰ ਬਾਕੀ ਵਿਸ਼ਵ ਨੂੰ ਵਸਤੂਆ ਅਤੇ ਸੇਵਾਵਾਂ ਦਾ ਨਿਰਯਾਤ ਕਰਦਾ ਹੈ ।
(ii) ਸਾਡੇ ਨਿਵਾਸੀ ਬਾਕੀ ਵਿਸ਼ਵ ਤੋਂ ਉਪਹਾਰ ਜਾਂ ਹਸਤਾਂਤਰਣ ਭੁਗਤਾਨ ਪ੍ਰਾਪਤ ਕਰਦੇ ਹਨ।
(b) ਭੁਗਤਾਨ : ਸਾਡੇ ਉਤਪਾਦਕ ਬਾਕੀ ਵਿਸ਼ਵ ਤੋਂਵਸਤੂਆ ਅਤੇ ਸੇਵਾਵਾਂ ਦਾ ਆਯਾਤ ਕਰਦੇ ਹਨ ।
                            


ਪ੍ਰ - 6 ਚੱਕਰੀ ਪ੍ਰਵਾਹ ਦੇ ਤਿੰਨ ਪੱਖ ਲਿਖੋ ?

ਉ - 6 (i) ਉਤਪਾਦਨ ਪੱਖ : ਇਸਦਾ ਸੰਬੰਧ ਉਤਪਾਦਕ ਖੇਤਰ ਦੁਆਰਾ ਕੀਤੇ ਗਏ ਵਸਤੂਆਂ ਅਤੇ ਸੇਵਾਵਾਂ ਦੇ ਉਤਪਾਦਨ ਨਾਲ ਹੈ। ਜੇਕਰ ਇਸਦਾ ਅਧਿਐਨ ਪੈਦਾ ਵਸਤੂਆਂ ਅਤੇ ਸੇਵਾਵਾਂ ਦੀ ਮਾਤਰਾ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਤਾਂ ਇਹ ਇੱਕ ਵਾਸਤਵਿਕ ਪ੍ਰਵਾਹ ਹੈ।
(ii) ਵੰਡ ਪੱਖ : ਇਹ ਉਤਪਾਦਨ ਖੇਤਰ ਦੁਆਰਾ ਪਰਿਵਾਰ ਖੇਤਰ ਵੱਲ ਕੀਤੇ ਗਏ ਆਮਦਨ ਪ੍ਰਵਾਹ ਨੂੰ ਪ੍ਰਗਟ ਕਰਦਾ ਹੈ ਇਹ ਇੱਕ ਮੌਦਰਿਕ ਪ੍ਰਵਾਹ ਹੈ।
(iii) ਖਰਚ ਪੱਖ : ਇਹ ਪਰਿਵਾਰ ਖੇਤਰ ਅਤੇ ਅਰਥਵਿਵਸਥਾ ਦੋ ਖੇਤਰਾਂ ਦੁਆਰਾ ਵਸਤੂਆਂ ਅਤੇ ਸੇਵਾਵਾਂ ਦੀ ਖਰੀਦ ਤੇ ਕੀਤੇ ਗਏ ਖਰਚੇ ਨੁੰ ਦਰਸ਼ਾਉਂਦਾ ਹੈ।
                          


ਪ੍ਰ -7 ਆਮਦਨ ਦੇ ਚੱਕਰੀ ਪ੍ਰਵਾਹ ਦੇ ਅਧਿਐਨ ਦਾ ਕੀ ਮਹੱਤਵ ਹੈ ? 

(i) ਆਪਸੀ ਨਿਰਭਰਤਾ ਦਾ ਗਿਆਨ : ਚੱਕਰੀ ਪ੍ਰਵਾਹ ਦੇ ਦੋ ਖੇਤਰੀ ਮਾਡਲ ਤੋਂ ਆਪਸੀ ਨਿਰਭਰਤਾ ਦਾ ਗਿਆਨ ਹੁੰਦਾ ਹੈ । ਉਦਾਹਰਣ ਵਜੋਂ: ਪਤਾ ਲੱਗਦਾ ਹੈ ਕਿ ਕਿਸ ਪ੍ਰਕਾਰ ਘਰੇਲੂ ਖੇਤਰ ਉਤਪਾਦਕ ਖੇਤਰ ਤੇ ਨਿਰਭਰ ਹੈ ਅਤੇ ਕਿਸ ਪ੍ਰਕਾਰ ਉਤਪਾਦਕ ਖੇਤਰ ਘਰੇਲੂ ਖੇਤਰ ਤੇ ਨਿਰਭਰ ਹੈ।
(ii) ਸਮਾਵੇਸ਼ ਅਤੇ ਵਾਪਸੀ ਦੀ ਪਹਿਚਾਣ : ਚੱਕਰੀ ਪ੍ਰਵਾਹ ਮਾਡਲ ਦੁਆਰਾ ਅਰਥਵਿਵਸਥਾ ਵਿੱਚ ਸਮਾਵੇਸ਼ ਅਤੇ ਵਾਪਸੀ ਸੰਬੰਧੀ ਪ੍ਰਵਾਹ ਚਰਾਂ ਦੀ ਪਹਿਚਾਨ ਕਰਨ ਵਿੱਚ ਸਹਾਇਤਾ ਮਿਲਦੀ ਹੈ।
(iii) ਆਰਥਿਕ ਕ੍ਰਿਆ ਦਾ ਪੱਧਰ ਅਤੇ ਸੰਰਚਨਾ : ਚੱਕਰੀ ਪ੍ਰਵਾਹ ਮਾਡਲ ਭਿੰਨ-ਭਿੰਨ ਸਮੱਸਟੀ ਚਰਾਂ ਜਿਵੇਂ- ਰਾਸ਼ਟਰੀ ਆਮਦਨ, ਉਪਭੋਗ, ਬੱਚਤ ਆਦਿ ਦੇ ਤੁਲਨਾਤਮਕ ਮਹੱਤਵ ਨੂੰ ਪ੍ਰਗਟ ਕਰਦੇ ਹਾਂ।
 
                         



No comments:

Post a Comment

Major Career Options in Marketing

                             Major Career Options in Marketing These days marketing management is very important for industry, business hous...