ਸਮੱਸ਼ਟੀ - ਅਰਥਸ਼ਾਸਤਰ ਦੀ ਪਹਿਚਾਣ
ਪ੍ਰਸ਼ਨ - 1. ਸਮੱਸ਼ਟੀ ਅਰਥਸ਼ਾਸਤਰ ਤੋਂ ਕੀ ਭਾਵ ਹੈ ?
ਉੱਤਰ ਸਮੱਸ਼ਟੀ ਅਰਥਸ਼ਾਸਤਰ ਦਾ ਅਰਥ ਹੈ Macro. Macro ਸ਼ਬਦ ਯੂਨਾਨੀ ਭਾਸ਼ਾ ਦੇ ਸ਼ਬਦ ਮੈਕਰੋਸ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਵੱਡਾ। ਸਮੱਸ਼ਟੀ ਅਰਥਸ਼ਾਸਤਰ ਵਿੱਚ ਸਮੂਹਿਕ ਪੱਧਰ ਤੇ ਆਰਥਿਕ ਸਮੱਸਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਜਿਵੇ - ਕੁੱਲ ਉਪਤੋਗ, ਕਲ ਬੱਚਤ, ਕੁੱਲ ਨਿਵੇਸ਼, ਕੁੱਲ ਰੁਜਗਾਰ। 1936 ਵਿੱਚ ਜੇ . ਐੱਮ . ਕਨਜ਼ ਨੇ ਆਪਣੀ ਪੁਸਤਕ The General Theory of employment Interest and Money ਵਿੱਚ ਸਮੱਸਟੀ ਅਰਥਸ਼ਾਸਤਰ ਦਾ ਅਧਿਐਨ ਕੀਤਾ ਹੈ।
ਪ੍ਰਸ਼ਨ -2 ਸਮੱਸ਼ਟੀ ਅਰਥਸ਼ਾਸਤਰ ਦੇ ਖੇਤਰ ਕਿਹੜੇ-ਕਿਹੜੇ ਹਨ?
ਉੱਤਰ (i) ਰਾਸ਼ਟਰੀ ਆਮਦਨ ਦਾ ਸਿਧਾਂਤ : ਸਮੱਸ਼ਟੀ ਅਰਥਸ਼ਾਸਤਰ ਵਿੱਚ ਰਾਸ਼ਟਰੀ ਆਮਦਨ ਦੀ ਧਾਰਣਾ, ਉਸ ਦੇ ਵੱਖ- ਵੱਖ ਤੱਤਾਂ, ਮਾਪ ਦੀਆਂ ਵਿਧੀਆਂ ਅਤੇ ਸਮਾਜਿਕ ਲੇਖੇ ਦਾ ਅਧਿਐਨ ਕੀਤਾ ਜਾਦਾਂ ਹੈ।
(ii) ਰੁਜ਼ਗਾਰ ਦਾ ਸਿਧਾਂਤ : ਸਮੱਸ਼ਟੀ ਅਰਥਸ਼ਾਸਤਰ ਵਿੱਚ ਰੁਜ਼ਗਾਰ ਅਤੇ ਬੇਰੁਜਗਾਰੀ ਦੀਆਂ ਸਮੱਸਿਆਂਵਾ ਦਾ ਅਧਿਐਨ ਕੀਤਾ ਜਾਦਾਂ ਹੈ। ਜਿਵੇਂ- ਕੁੱਲ ਪੂਰਤੀ, ਕੁੱਲ ਉਪਤੋਗ, ਕਲ ਬੱਚਤ, ਕੁੱਲ ਨਿਵੇਸ਼, ਗੁਣਕ ਆਦਿ ਦਾ ਅਧਿਐਨ ਕੀਤਾ ਜਾਦਾਂ ਹੈ।
(iii) ਮੁਦਰਾ ਦਾ ਸਿਧਾਂਤ : ਰਜ਼ਗਾਰ ਦੇ ਪੱਧਰ ਤੇ ਮੁਦਰਾ ਦੀ ਮੰਗ ਤੇ ਪੂਰਤੀ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਵਧੇਰੇ ਪ੍ਰਭਾਵ ਪੈਦਾ ਹੈ। ਇਸ ਤਰ੍ਹਾਂ ਸਮੱਸ਼ਟੀ ਅਰਥਸ਼ਾਸਤਰ ਵਿੱਚ ਮੁਦਰਾ ਦੇ ਕੰਮਾ ਅਤੇਉਸ ਨਾਲ ਸੰਬੰਧਿਤ ਸਿਧਾਂਤਾ ਦਾ ਅਧਿਐਨ ਕੀਤਾ ਜਾਦਾਂ ਹੈ।
(iv) ਸਾਧਾਰਨ ਕੀਮਤ ਪੱਧਰ ਦਾ ਸਿਧਾਂਤ : ਸਮੱਸ਼ਟੀ ਅਰਥਸ਼ਾਸਤਰ ਵਿੱਚ ਸਾਧਾਰਨ ਕੀਮਤ ਪੱਧਰ ਦੇ ਨਿਰਧਾਰਣ ਅਤੇ ਉਸ ਵਿੱਚ ਹੋਣ ਵਾਲੇ ਪਰਿਵਰਤਨਾਂ ਦਾ ਅਧਿਐਨ ਕੀਤਾ ਜਾਦਾਂ ਹੈ।
(v) ਆਰਥਿਕ ਵਿਕਾਸ ਦਾ ਸਿਧਾਂਤ : ਸਮੱਸ਼ਟੀ ਅਰਥਸ਼ਾਸਤਰ ਵਿੱਚ ਆਰਥਿਕ ਵਿਕਾਸ ਭਾਵ ਪ੍ਰਤੀ ਮਨੁੱਖ ਅਸਲ ਆਮਦਨ ਵਿੱਚ ਹੋਣ ਵਾਲੇ ਵਾਧੇ ਨਾਲ ਸੰਬੰਧਿਤ ਸਮੱਸਿਆਂਵਾ ਦਾ ਅਧਿਐਨ ਕੀਤਾ ਜਾਦਾਂ ਹੈ।
(vi) ਅੰਤਰਰਾਸ਼ਟਰੀ ਵਪਾਰ ਦਾ ਸਿਧਾਂਤ : ਸਮੱਸ਼ਟੀ ਅਰਥਸ਼ਾਸਤਰ ਵਿੱਚ ਵੱਖ- ਵੱਖ ਦੇਸ਼ਾ ਵਿੱਚ ਹੋਣ ਵਾਲੇ ਵਪਾਰ ਦਾ ਵੀ ਅਧਿਐਨ ਕੀਤਾ ਜਾਦਾਂ ਹੈ। ਜਿਵੇਂ- ਟੈਰਿਫ, ਸੁਰੱਖਿਆ ਆਦਿ।
ਪ੍ਰਸ਼ਨ - 3 ਵਿਅਸ਼ਟੀ - ਅਰਥਸ਼ਾਸਤਰ ਅਤੇ ਸਮੱਸ਼ਟੀ ਅਰਥਸ਼ਾਸਤਰ ਵਿੱਚ ਅੰਤਰ ਦਸੋ?
ਉੱਤਰ ਵਿਅਸ਼ਟੀ - ਅਰਥਸ਼ਾਸਤਰ ਸਮੱਸ਼ਟੀ ਅਰਥਸ਼ਾਸਤਰ
(i) ਵਿਅਸ਼ਟੀ ਅਰਥਸ਼ਾਸਤਰ ਤੋਂ ਭਾਵ ਛੋਟਾ ਹੈ। (i) ਸਮੱਸ਼ਟੀ ਅਰਥਸ਼ਾਸਤਰ ਤੋਂ ਭਾਵ ਵੱਡਾ ਹੈ l
(iii) ਵਿਅਸ਼ਟੀ ਅਰਥਸ਼ਾਸਤਰ ਵਿੱਚ ਆਮਦਨ ਅਤੇ (iii) ਸਮੱਸ਼ਟੀ ਅਰਥਸ਼ਾਸਤਰ ਵਿੱਚ ਆਮਦਨ ਅਤੇ
ਉਤਪਦਨ 'ਚ ਪਰਿਵਰਤਨ ਹੁੰਦਾ ਰਹਿੰਦਾ ਹੈ। ਉਤਪਦਨ ਸਥਿਰ ਰਹਿੰਦਾ ਹੈ ।
(vi) ਵਿਅਸ਼ਟੀ ਦੀ ਕੇਂਦਰੀ ਸਮੱਸਿਆ ਕੀਮਤ ਨਿਰਧਾਰਣ (vi) ਸਮੱਸ਼ਟੀ ਦੀ ਮੁੱਖ ਸਮੱਸਿਆ ਆਮਦਨ ਅਤੇ
ਹੈ। ਰੁਜਗਾਰ ਨਿਰਧਾਰਣ ਹੈ |
(v) ਵਿਅਸ਼ਟੀ ਅਰਥਸ਼ਾਸਤਰ ਦੇ ਤੱਥ ਤਕਰਪੂਰਣ ਅਤੇ (v) ਸਮੱਸ਼ਟੀ ਅਰਥਸ਼ਾਸਤਰ ਦੇ ਤੱਥ ਤਕਰਪੂਰਣ
ਠੀਕ ਹੁੰਦੇ ਹਨ। ਅਤੇ ਠੀਕ ਨਹੀਂ ਹੁੰਦੇ।
(vi) ਵਿਅਸ਼ਟੀ ਅਰਥਸ਼ਾਸਤਰ ਵਿੱਚ ਸਰਕਾਰੀ ਦਖਲ- (vi) ਸਮੱਸ਼ਟੀ ਅਰਥਸ਼ਾਸਤਰ ਵਿੱਚ ਸਰਕਾਰੀ
ਅੰਦਾਜ਼ੀ ਘੱਟ ਹੁੰਦੀ ਹੈ । ਦਖਲਅੰਦਾਜੀ ਅਧਿਕ ਹੁੰਦੀ ਹੈ |
ਪ੍ਰਸ਼ਨ-4 ਅੰਸ਼ਿਕ ਸੰਤੁਲਨ ਅਤੇ ਸਾਧਾਰਨ ਸੰਤੁਲਨ ਵਿੱਚ ਅੰਤਰ ਦਿਓ?
ਉੱਤਰ- ਅੰਸ਼ਿਕ ਸੰਤੁਲਨ : ਅੰਸ਼ਿਕ ਸੰਤੁਲਨ ਵਿੱਚ ਥੋੜੀ ਬੁਹਤੀ ਬੇਰੁਜਗਾਰੀ ਪਾਈ ਜਾਂਦੀ ਹੈ ।
ਸਾਧਾਰਨ ਸੰਤੁਲਨ : ਸਾਧਾਰਨ ਸੰਤੁਲਨ ਵਿੱਚ ਬੇਰੁਜਗਾਰੀ ਸਥਿਰ ਰਹਿੰਦੀ ਹੈ ।
ਪ੍ਰਸ਼ਨ - 6 ਵਿਅਸ਼ਟੀ ਪੱਧਰ ਤੇ ਬੱਚਤ ਇੱਕ ਗੁਣ ਹੈ , ਜਦ ਕਿ ਸਮੱਸ਼ਟੀ ਪੱਧਰ ਤੇ ਅਜਿਹਾ ਨਹੀਂ ਹੈ, ਕਿਉ?
ਉੱਤਰ - ਵਿਅਸ਼ਟੀ ਪੱਧਰ ਤੇ ਜਦੋਂ ਇੱਕ ਫਰਮ ਜਾਂ ਇੱਕ ਪਰਿਵਾਰ ਆਪਣੀ ਆਮਦਨ ਦਾ ਕੁੱਝ ਹਿੱਸਾ ਬਚੱਤ ਵਿਚ ਰੱਖਦੇ ਹਨ ਤਾਂ ਇਹ ਵਿਅਸ਼ਟੀ ਪੱਧਰ ਤੇ ਬੱਚਤ ਗੁਣ ਹੈ ਪਰ ਜਦੋਂ ਕਿ ਸਮੱਸਟੀ ਪੱਧਰ ਤੇ ਸਾਰੀਆਂ ਫਰਮਾ ਆਪਣੀ ਆਮਦਨ ਬੱਚਤ ਹਿੱਸਾ ਨਹੀਂ ਰੱਖਦੀਆਂ।
No comments:
Post a Comment