ਅਜ਼ਾਦ ਪੱਤਰਕਾਰੀ 'ਚ ਭਵਿੱਖ
ਦੇਸ਼ ਵਿੱਚ ਪੱਤਰ-ਪਤ੍ਰਿਕਾਵਾਂ ਦੀ ਵਧਦੀ ਗਿਣਤੀ ਨੇ ਅੱਜ ਲੇਖਕ ਤੇ ਪੱਤਰਕਾਰੀ 'ਚ ਭਵਿੱਖ ਦਾ ਨਵਾਂ ਦਰਵਾਜ਼ਾ ਖੋਲ੍ਹ ਦਿੱਤਾ ਹੈ। ਕੋਈ ਵੀ ਪਁਤਰ ਜਾ ਪਁਤਿ੍ਕਾ ਸਾਰੀ ਲੇਖਣ ਸਮਗਰੀ ਆਪਣੇ ਲੇਖਕਾ ਤੋ ਤਿਆਰ ਨਹੀ ਕਰਵਾ ਸਕਦੇ ਇਸ ਲਈ ਸਾਰੇ ਪੱਤਰ-ਪਤ੍ਰਿਕਾਵਾਂ ਨੂੰ ਅਜ਼ਾਦ ਲੇਖਕਾਂ ਦਾ ਸਹਾਰਾ ਲੈਣਾ ਪੈਂਦਾ ਹੈ।
ਅਜ਼ਾਦ ਲੇਖਕਾਂ ਨੂੰ ਇਸਨੂੰ ਭਵਿੱਖ ਬਣਾਉਣ ਲਈ ਹੇਠ ਲਿਖੀਆ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ:
* ਕਿਸੇ ਵਿਸ਼ੇ ਤੇ ਲਿਖਣ ਤੋਂ ਪਹਿਲਾਂ ਉਸ ਨਾਲ ਸਬੰਧਿਤ ਜਾਣਕਾਰੀ ਇਕੱਠੀ ਕਰ ਲਓ।
* ਲੇਖ ਲਿਖਣ ਤੋਂ ਬਾਅਦ ਉਸ ਨੂੰ ਧਿਆਨ ਨਾਲ ਪੜ੍ਹੋ ਅਤੇ ਪੜ੍ਹਦੇ ਸਮੇਂ ਜੇਕਰ ਤੁਹਾਨੂੰ ਲੱਗੇ ਕਿ ਇਸ ਵਿੱਚ ਕੁਝ ਹੋਰ ਜੋੜ ਨਾਲ ਲੇਖ ਦਾ ਮਹੱਤਵ ਵਧ ਜਾਵੇਗਾ ਤਾ ਇਸ ਨੂੰ ਜੁਰੂਰ ਜੋੜ ਦਿਓ ।
* ਪੂਰੀ ਸੰਤੁਸ਼ਟੀ ਹੋਣ ਤੋਂ ਬਾਅਦ ਹੀ ਲੇਖ ਪ੍ਰਕਾਸ਼ਿਤ ਹੋਣ ਲਈ ਅਖ਼ਬਾਰ ਜਾਂ ਪੱਤਿਰਕਾ ਕੋਲ ਭੇਜੋ।
* ਲੇਖ ਦਾ ਸਿਰਲੇਖ ਬਹੁਤ ਮਹੱਤਵ ਰੱਖਦਾ ਹੈ। ਇਸ ਲਈ ਸਿਰਲੇਖ ਦੇਣ ਚ ਜ਼ਿਆਦਾ ਬੁੱਧੀ ਤੇ ਕੌਸਲ ਵਿਖਾਓ।
* ਲੇਖ ਦਾ ਪਹਿਲਾਂ ਪੈਰਾਗ੍ਰਾਫ ਦੀ ਇੰਟਰੋ ਹੁੰਦਾ ਹੈ, ਇਸ ਲਈ ਇਸ ਦੀ ਸੁਰੂਆਤ ਬਹੁਤ ਚੰਗੇ ਢੰਗ ਨਾਲ ਹੋਣੀ ਚਾਹੀਦੀ ਹੈ, ਕਿਉਂਕਿ ਕੋਈ ਵੀ ਲੇਖ ਦੀ ਇੰਟਰੋ ਪੜ੍ਹਨ ਤੋਂ ਬਾਅਦ ਹੀ ਲੇਖ ਦੀ ਉਪਯੋਗਤਾ ਬਾਰੇ ਰਾਇ ਬਣਾ ਸਕਦਾ ਹੈ।
* ਲੇਖ ਨੂੰ ਫੁੱਲਸਪੇਕ ਜਾਂ ਏੇ -4 ਸਾਇਜ਼ ਦੇ ਕਾਗਜ ਚ ਹਾਸੀਆਂ ਛੱਡ ਕੇ ਇੱਕ ਹੀ ਪਾਸੇ ਲਿਖੋ ਜਾਂ ਟਾਇਪ ਕਰੋ।
* ਉਂਜ ਹੁਣ ਲੇਖ ਈ ਮੇਲ ਜ਼ਰੀਏ ਭੇਜਣ ਦਾ ਰਿਵਾਜ਼ ਵਧਿਆ ਹੈ। ਲੇਖ ਯੂਨੀਕੋਡ ਚ ਵਰਡ ਫਾਈਲ ਚ ਟਾਇਪ ਕਰਕੇ ਭੇਜੇ ਜਾਣੇ ਚਾਹੀਦੇ ਹਨ ।
* ਲੇਖ ਭੇਜਣ ਤੋ ਬਾਅਦ ਉਸ ਨੂੰ ਪ੍ਰਕਾਸ਼ਿਤ ਕਰਨ ਸਬੰਧੀ ਸੰਪਾਦਕ ਨਾਲ ਪੱਤਰ- ਵਿਹਾਰ ਨਾ ਕਰੋ , ਕਿਉਂਕਿ ਉਪਯੋਗੀ ਸਮੱਗਰੀ ਹੋਣ 'ਤੇ ਕੋਈ ਵੀ ਸੰਪਾਦਕ ਉਸ ਸਮੱਗਰੀ ਨੂੰ ਛਪਣ ਤੋਂ ਰੋਕੇਗਾ ਨਹੀਂ।
* ਪਹਿਲਾਂ ਲੇਖ ਛਪਣ ਦੀ ਉਡੀਕ ਨਾ ਕਰੋ। ਤੁਸੀਂ ਲਿਖਣਾ ਜ਼ਾਰੀ ਰੱਖੋਂ।
* ਸ਼ੁਰੂ ਦੇ ਕੁਝ ਲੇਖ ਰੱਦ ਹੋ ਜਾਣ 'ਤੇ ਤਸੀ ਨਿਰਾਸ਼ ਨਾ ਹੋਵੋ।
* ਤੁਸੀਂ ਨਿਯਮਿਤ ਰੂਪ ਨਾਲ ਇੱਕ ਲੇਖ ਰੋਜਾਨਾ ਲਿਖ ਕੇ ਵੱਖ - ਵੱਖ ਅਖਬਾਰ, ਪੱਤ੍ਰਿਕਾਵਾਂ ਕੋਲ ਭੇਜਦੇ ਰਹੋ। ਤਹਾਨੂੰ ਸਫਲਤਾ ਜਰੂਰ ਮਿਲੇਗੀ।
No comments:
Post a Comment