ਘਰ ਬੈਠੇ - ਬੈਠੇ ਫੋਨ ਤੇ ਸਿਁਖੋ
ਸ਼ਾਨਦਾਰ ਫੋਟੋਗਾ੍ਫੀ ਟਿਪਸ!
1. ਫਲੈਸ਼ ਦਾ ਇਸਤਮਾਲ ਨਾ ਕਰੋ ਃ ਅਕਸਰ ਲੋਕ ਫੋਟੋ ਕਲਿ ਕ ਕਰਨ ਸਮੇ ਫਲੈਸ਼ ਨੂੰ ਆਨ ਰਖਦੇ ਹਨ ਅਤੇ ਫਲੈਸ਼ ਦੀ ਮਦਦ ਨਾਲ ਸ਼ਾਨਦਾਰ ਫੋਟੋ ਕਲਿਕ ਨਹੀ ਕੀਤੀ ਜਾ ਸਕਦੀ ਹੈ । ਕਈ ਵਾਰ ਨੈਚੂਰਲ ਲਾਇਟ ਚ' ਖਿਚੀ ਗਈ ਫੋਟੋ ਵੀ ਚੰਗੀ ਆਉਦੀ ਹੈ । ਘੱਟ ਰੌਸ਼ਨੀ 'ਚ ਫੋਟੋ ਕਲਿੱਕ ਕਰਨਾ ਹੋ ਤਾਂ ਉਸ ਦੇ ਲਈ ਤੁਸੀ ਕੈਮਰਾ ਸੈਟਿੰਗ 'ਚ ਜਾਕੇ ਐਕਸਪੋਜ਼ ਜਾਂ ਆਈਐੱਸਓ ਨੂੰ ਵਧਾ ਸਕਦੇ ਹੋ ਪਰ ਇਸਨੂੰ ਵਧਾਉਣ ਦੀ ਵੀ ਇੱਕ ਸੀਮਾ ਹੈ ਜਿਆਦਾ ਵਧਾਉਣ ਨਾਲ ਵੀ ਫੋਟੋ ਖਰਾਬ ਹੋ ਜਾਂਦੀ ਹੈ।
2. ਰੂਲ ਆੱਫ ਥਰਡ ਅਪਣਾਓ ; ਸਮਾਰਟਫੋਨ ਕੋਈ ਵੀ ਹੋਵੇ ਹੋਰ ਕਿਸ ਚ ਗਰਿੱਡ ਦਾ ਬਦਲ ਦਿੱਤਾ ਜਾਂਦਾ ਹੈ ਅਤੇ ਅਜਿਹੇ ਚ ਤੁਸੀਂ ਫੋਟੋ ਕਲਿੱਕ ਕਰਨ ਦੌਰਾਨ ਆਬਜੈਕਟ ਨੇ ਵਿੱਚ ਵਾਲੇ ਬਾਕਸ ਚ ਰੱਖੋਂ । ਗਰਿੱਡ ਦਾ ਇਸਤੇਮਾਲ ਕਰਨ ਤੇ ਸਕਰੀਨ ਦੇ ਉੱਪਰ ਤਿੰਨ ਲਾਇਨਾਂ ਬਣ ਜਾਂਦੀਆਂ ਹਨ । ਇਹਨਾਂ ਲਾਇਨਾਂ ਦੀ ਮਦਦ ਨਾਲ ਆਬਜੈਕਟ ਨੂੰ ਫੋਟੋਂ ਚ ਆਸਨੀ ਨਾਲ ਸਾਮਿਲ ਕੀਤਾ ਜਾ ਸਕਦਾ ਹੈ। ਗਰਿੱਡਲਾਇਨਜ ਨੂੰ ਖੋਲਣ ਲਈ ਫੋਨ ਦੀ ਸੈਟਿੰਗ ਚ ਜਾਣਾ ਹੋਵੇਗਾ, ਉਸ ਤੋਂ ਬਾਅਦ ਉੱਥੋਂ ਗਰਿੱਡ ਨੂੰ ਆਨ ਕਰ ਸਕਦੇ ਹੋ ।
3. ਜੂਮ ਦਾ ਕਰੋ ਘੱਟ ਇਸਤੇਮਾਲ: ਵਰਤਮਾਨ ਸਮੇ `ਚ ਫੋਨ ਦੇ ਅੰਦਰ ਚਾਰ- ਚਾਰ ਲੈਨਜ਼ ਦਿੱਤੇ ਜਾ ਰਹੇ ਹਨ, ਜਿੰਨਾਂ 'ਚ ਵਾਇਡ ਐਂਗਲ ਅਤੇ ਮਾਇਕਰੋ ਲੈਨਜ਼ ਦੋ ਬਦਲ ਦਿੱਤੇ ਜਾਂਦੇ ਹਨ। ਇਸ ਨੈਲ ਅਸੀਂ ਬਿਨਾਂ ਜੂਮ ਆਉਟ ਅਤੇ ਜੂਮ ਇੰਨ ਦੇ ਵੀ ਫੋਟੋ ਕੱਲਿੱਕ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੇਕਰ ਤੁਸੀਂ ਜਮੂ ਇੰਨ ਕਰਦੇ ਹੋ ਤਾਂ ਤੁਹਾਡੀ ਫੋਟੋ ਖਰਾਬ ਹੋ ਸਕਦੀ ਹੈ। ਇਸ ਤੋ ਬਚਣ ਲਈ ਜੂਮ ਇੰਨ ਕਰਨ ਦੀ ਬਜਾਏ ਤੁਸੀਂ ਆਬਜੈਕਟ ਦੇ ਕਰੀਬ ਜਾ ਸਕਦੇ ਹੋ ।
4. ਫੋਕਸ ਦਾ ਰੱਖੋ ਧਿਆਨ : ਸਮਾਟਫੋਨ ਨਾਲ ਇੱਕ ਵਧੀਆ ਫੋਟੋ ਕਲਿੱਕ ਕਰਨ ਲਈ ਸਭ ਤੋਂ ਪਹਿਲੀ ਗੱਲ ਹੈ ਫੋਚਸ ਦਾ ਧਿਆਨ ਰੱਖਣਾ 1 ਫੋਟੋ ਕੱਲਿਕ ਕਰਦੇ ਸਮੇਂ ਫੋਕਸ ਤੇ ਧਿਆਨ ਜਰੂਰ ਰੱਖੋ l ਇਸ ਦੇ ਬਗੈਰ ਤੁਹਾਡੀ ਫੋਟੋ ਖਰਾਬ ਹੋ ਸਕਦੀ ਹੈ। ਵਿਅਕਤੀ ਦੀ ਫੋਟੋ ਖਿੱਚਦੇ ਸਮੇ ਫੈਕਸ ਫੇਸ ਨੂੰ ਡਿਟੈਕਟ ਕਰ ਲੈਦਾ ਹੈ। ਪਰ ਹੁਣ ਵਸਤੂਆਂ ਦੀ ਫੋਟੋ ਕਲਿੱਕ ਕਰਨ ਲਈ ਜਿਆਦਾਤਰ ਫੋਨ ਚ ਸੀਮ ਡਿਟੈਕਸਨ ਆਉਂਦਾ ਹੈ। ਪਰ ਜੇਕਰ ਫੋਨ ਖਪਤਕਾਰ ਚਾਹੇ ਤਾਂ ਮੈਨਿਊਅਲੀ ਵੀ ਫੋਕਸ ਨੂੰ ਸੈਂਟ ਕਰ ਸਕਦਾ ਹੈ। ਇਸ ਦੇ ਲਈ ਸਿਰਫ ਸਕਰੀਕ ਤੇ ਕਲਿੱਕ ਕਰਨਾ ਹੋਵੇਗਾ।
5. ਰੋਸ਼ਨੀ ਦਾ ਰੱਖੋ ਧਿਆਨ : ਸਮਾਰਫੋਨ ਨਾਲ ਖਿੱਚੀਆ ਜਾਣ ਵਾਲੀਆ ਫੋਟੋਆਂ ਨੂੰ ਸ਼ਾਨਦਾਰ ਬਣਾਉਣ ਲਈ ਸਭ ਤੋਂ ਜਿਆਦਾ ਧਿਆਨ ਰੱਖਣ ਵਾਲੀ ਵਸਤੂ ਰੋਸ਼ਨੀ ਹੈ। ਬਿਨਾ ਰੋਸ਼ਨੀ ਦੇ ਇੱਕ ਸ਼ਾਨਦਾਰ ਫੋਟੋ ਕਲਿੱਕ ਕਰਨਾ ਮੁਸ਼ਕਿਲ ਹੈ। ਕੈਮਰੇ ਅੰਦਰ ਜਿੰਨੀ ਜ਼ਿਆਦਾ ਲਾਇਟ ਜਾਵੇਗੀ, ਫੋਟੋ ਦੇ ਰੰਗ ਉਹਨੇ ਹੀ ਨਿਖਰ ਕੇ ਆਉਣਗੇ। ਚੰਗੀ ਫੋਟੋ ਕਲਿੱਕ ਕਰਨ ਦਾ ਇੱਕ ਆਸਾਨ ਤਰੀਕਾ ਇਹ ਹੈ ਕਿ ਜਿਸ ਦਿਸ਼ਾ ਤੋਂ ਰੋਸ਼ਨੀ ਆ ਰਹੀ ਹੈ, ਉਸ ਦਿਸਾਂ ਚ ਤੁਹਾਡੀ ਪਿੱਠ ਹੋਣੀ ਚਾਹੀਦੀ ਹੈ ਅਤੇ ਰੌਸ਼ਨੀ ਸਬਜੈਟਕ ਦੇ ਉੱਪਰ ਹੋਣੀ ਚਾਹੀਦੀ ਹੈ। ਜਿਆਦਾਤਰ ਲੋਕ ਇਸ ਨੂੰ ਸਮਝ ਨਹੀਂ ਪਾਉੇਦੇ ਅਤੇ ਆਪਣੀ ਫੋਟੋ ਖਰਾਬ ਕਰ ਲੈਂਦੇ ਹਨ |
6. ਕੈਮਰਾ ਸਥਿਰ ਰੱਖਣਾ ਜਰੂਰੀ: ਚੰਗੀ ਫੋਟੋ ਕਲਿੱਕ ਕਰਨ ਲਈ ਇੱਕ ਹੋਰ ਜ਼ਰੂਰੀ ਸਲਾਹ ਹੈ ਕਿ ਕੈਮਰੇ ਨੂੰ ਸਥਿਰ ਰੱਖੋ । ਹੱਥਾਂ ਨੂੰ ਸਥਿਰ ਰੱਖਣ ਲਈ ਕੂਹਣੀ ਨੂੰ ਸਰੀਰ ਨਾਲ ਚਿਪਕਾ ਕੇ ਰੱਖੋ। ਅਜਿਹਾ ਕਰਨ ਨਾਲ ਹੱਥ ਨਹੀਂ ਕੰਬਣਗੇ ਅਤੇ ਫੋਨ ਹਿੱਲੇਗਾ ਨਹੀਂ, ਜਿਸ ਦਾ ਨਤੀਜਾ ਇੱਕ ਚੰਗੀ ਫੋਟੋ ਦੇ ਰੂਪ 'ਚ ਪ੍ਰਾਪਤ ਹੋਵੇਗਾ।
No comments:
Post a Comment