ਤੁਸੀਂ ਕਾਫ਼ੀ ਪਹਿਲਾਂ ਤੋਂ ਕੰਪਿਊਟਰ ਚਲਾਉਂਦੇ ਹੋ , ਤਾਂ ਤੁਸੀਂ ਸਾਰਿਆ ਨੇ ਵਿੰਡੋਜ਼ ਐਕਸਪੀ ਦੇ ਡੈਸਕਟੌਪ ਵਾਲਪੇਪਰ ਦੀ ਪਛਾਣ ਅਜਿਹੀ ਹੈ ਕਿ ਇਸ ਨੂੰ ਕੋਈ ਨਹੀਂ ਭੁੱਲ ਸਕਦਾ। ਪਰ ਇਸ ਫੋਟੋ ਦੀ ਸੱਚਾਈ ਸ਼ਾਇਦ ਹੀ ਤੁਸੀ ਜਾਣਦੇ ਹੋਵੋਗੇ! ਤਾਂ ਆਓ, ਜਾਣਦੇ ਹਾਂ ਕਿ ਇਹ ਫੋਟੋ ਕਿੱਥੇ ਖਿੱਚੀ ਗਈ ਅਤੇ ਕਿਵੇਂ ਵਿੰਡੋਜ਼ ਐਕਸਪੀ ਨੇ ਇਸ ਨੂੰ ਡਿਫਾਲਟ ਵਾਲਪੇਪਰ ਦੇ ਰੂਪ ਵਿੱਚ ਅਪਨਾਇਆ ਹੈ:
ਅੱਜ ਤੋਂ ਕਰੀਬ 16 ਸਾਲ ਪਹਿਲਾ 24 ਅਗਸਤ 2001 ਵਿੱਚ ਰਿਲੀਜ਼ ਹੋਏ ਮਾਈਕਰੋਸਾਫਟ ਦੇ ਆਪਰੇਟਿੰਗ ਤੇ ਇਹ ਫੋਟੋ ਵਿਖਾਈ ਦਿੰਦੀ ਸੀ। ਮਾਈਕਰੋਸਾਫਟ ਨੇ ਇਸ ਫੋਟੋ ਨੂੰ ਡਿਫਾਲਟ ਡੈਸਕਟੌਪ ਇਮੇਜ਼ ਵਜੋਂ ਚੁਣਿਆ ਸੀ। ਅਪਰੇਟਿੰਗ ਸਿਸਟਮ ਵਿੰਡੋਜ ਐਕਸਪੀ ਤੇ ਆਉਂਦੇ ਹੀ ਇਹ ਫੋਟੋ ਕਾਫ਼ੀ ਪਾਪੂਲਰ ਹੋ ਗਈ ਸੀ। ਲੋਕਾਂ ਦੇ ਮਨ ਵਿੱਚ ਕਾਫ਼ੀ ਸਮੇ ਤੱਕ ਇਸ ਫੋਟੋ ਦੀ ਲੋਕੇਸ਼ਨ ਨੂੰ ਲੈ ਕੇ ਕਨਫਿਊਜ਼ਨ ਬਣਿਆ ਰਿਹਾ ਸੀ। ਲੋਕਾਂ ਨੇ ਇਸ ਫੋਟੋ ਦੀ ਲੋਕੇਸ਼ਨ ਫਰਾਂਸ, ਇੰਗਲੈਂਡ, ਸਵਿਟਜਰਲੈੱਡ, ਨਿਊਜ਼ੀਲੈਂਡ ਦੇ ਨਾਰਥ ਓਟਾਗੋ, ਸਾਉਥ ਵੈਸਟਰਨ ਵਾਸ਼ਿੰਟਨ ਅਤੇ ਜਰਮਨੀ ਦੀ ਦੱਸੀ। ਜਰਮਨੀ ਦੇ 'ਡੱਚ ਲੈਂਗੁਏਜ਼ ਅਡੀਸ਼ਨ' ਦੇ ਐਨਸਾਈਕਲੋਪੀਡੀਆ ਨੇ ਤਾਂ ਇਸਨੂੰ ਆਇਰਲੈਂਡ ਦੀ ਫੋਟੋ ਦੱਸ ਦਿੱਤਾ ਸੀ!
ਇਸ ਜਗ੍ਹਾਂ ਕਲਿੱਕ ਕੀਤੀ ਗਈ ਸੀ ਫੋਟੋ: ਇਹ ਫੋਟੋ ਅਮਰੀਕਾ ਦੇ ਪ੍ਰਸਿੱਧ ਫੋਟੋਗ੍ਰਾਫਰ ਚਾਰਲਸ ਓ-ਰਿਅਰ ਨੇ ਕਲਿੱਕ ਕੀਤੀ ਸੀ। ਇਕ ਵਾਰ ਚਾਰਲਸ ਜਨਵਰੀ 1996 ਵਿੱਚ ਕਿਸੇਂ ਕੰਮ ਲਈ ਕੈਲੀਫੋਰਨੀਆ ਜਾ ਰਿਹਾ ਸੀ।ਇਸ ਦੌਰਾਨ ਰਾਸਤੇ 'ਚ 'ਸੋਨੋਮਾ ਕੰਟਰੀ' ਕੋਲ ਉਸ ਨੂੰ ਇਸ ਖੂਬਸੂਰਤ ਨਜ਼ਾਰਾ ਵਿਖਾਈ ਦਿੱਤਾ । ਚਾਰਲਸ ਕੋਲ ਛੋਟਾ ਕੈਮਰਾ ਸੀ ਅਤੇ ਉਸ ਨੇ ਇਹ ਖੂਬਸੂਰਤ ਨਜ਼ਾਰਾ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ । ਚਾਰਲਸ ਨੇ ਇਸ ਖੂਬਸੂਰਤ ਨਜਾਰੇ ਦੀਆਂ ਚਾਰ ਫੋਟੋਆਂ ਕਲਿੱਕ ਕੀਤੀਆ ਸਨ।
ਮਾਈਕਰੋਸਾਫਟ ਨੇ ਚਾਰਲਸ ਤੋਂ ਖਰੀਦੀ ਸੀ ਇਹ ਫੋਟੋ: ਚਾਰਲਸ ਨੇ ਕੁੱਝ ਦਿਨਾਂ ਬਾਅਦ ਇਹਨਾਂ ਫੋਟੋਆ ਨੂੰ ਬਿੱਲ ਗੇਟਸ ਦੀ ਇਮੇਜ ਲਾਈਸੈਸਿੰਗ ਸਰਵਿਸ 'ਕੋਰਬਿਸ' ਤੇ ਅਪਲੋਡ ਕਰ ਦਿੱਤਾ। ਕੰਪਨੀ ਦੇ ਇੱਕ ਅਧਿਕਾਰੀ ਦੀ ਨਜ਼ਰ ਇਹਨਾਂ ਫੋਟੋਆਂ ਤੇ ਪਈ ਅਤੇ ਉਹਨਾ ਨੂੰ ਇੰਨੀ ਪਸੰਦ ਆਈ ਕਿ ਉਹਨਾਂ ਨੇ ਇਸ ਨੂੰ ਬਿੱਲੇ ਗੇਟਸ ਕੋਲ ਭੇਜ ਦਿੱਤਾ। ਕੰਪਨੀ ਦੇ ਕਈ ਅਧਿਕਾਰੀਆਂ ਨਾਲ ਇਹਨਾਂ ਫੋਟੋਆਂ ਨੂੰ ਲੈ ਕੇ ਵਿਚਾਰ ਕੀਤਾ ਗਿਆ ਅਤੇ ਸਾਰਿਆਂ ਨੂੰ ਇਹ ਫੋਟੋਆਂ ਪਸੰਦ ਆਈਆਂ। ਇਸ ਤੋਂ ਬਾਅਦ ਇਹਨਾਂ ਫੋਟੋਆਂ ਖਰੀਦਣ ਲਈ ਚਾਰਲਸ ਨਾਲ ਸੰਪਰਕ ਕੀਤਾ ਗਿਆ। ਕੰਪਨੀ ਨੇ ਚਾਰਲਸ ਤੋਂ ਇਹ ਫੋਟੋਆਂ ਖਰੀਦ ਲਈਆ। ਪਰ ਚਾਰਲਸ ਨੇ ਅੱਜ ਤੱਕ ਨੀ ਦੱਸਿਆ ਕਿ ਫੋਟੋਆਂ ਦੇ ਬਦਲੇ ਉਸ ਨੂੰ ਕਿੰਨੀ ਰਕਮ ਦਿੱਤੀ ਗਈ । ਆਪਰੇਟਿੰਗ ਸਿਸਟਮ ਵਿੰਡੋਜ਼ ਐਕਸਪੀ ਤੇ ਆਉਂਦੇ ਹੀ ਇਹ ਫੋਟੋ ਪੂਰੀ ਦੁਨੀਆਂ 'ਚ ਪ੍ਰਸਿੱਧ ਹੋ ਗਈ ਸੀ। ਚਾਰਲਸ ਵੱਲੋਂ ਇੱਕ ਚੈਨਲ ਨੂੰ ਸੰਨ 2002 ਵਿੱਚ ਦਿੱਤੇ ਇੰਟਰਵਿਊ ਤੋਂ ਬਾਅਦ ਇਸ ਫੋਟੋ ਦੀ ਸਹੀ ਲੋਕੋਸ਼ਨ ਦਾ ਖੁਲਾਸਾ ਹੋਇਆ ।ਇਸ ਤੋਂ ਬਾਅਦ ਕਈ ਲੋਕਾਂ ਨੇ 'ਸੋਨੋਮਾ ਕੰਟਰੀ ' ਜਾਕੇ ਅਜਿਹੀਆਂ ਹੀ ਫੋਟੋਆਂ ਕਲਿੱਕ ਕਰਨ ਦੀ ਕੋਸ਼ਿਸ ਕੀਤੀ, ਪਰ ਅਜਿਹਾ ਨਜ਼ਾਰਾ ਦੁਬਾਰਾ ਕਦੇ ਵਿਖਾਈ ਨਹੀਂ ਦਿੱਤਾ।
No comments:
Post a Comment