ਕਿਤਾਬਾਂ ਬਾਰੇ ਦਿਲਚਸਪ ਸੱਚ !
ਰਿਚਰਡ ਡੀ. ਬਰੀ ਨੇ ਕਿਤਾਬਾਂ ਬਾਰੇ ਪੁਸਤਕਕਿਹਾ ਹੈ ਕਿ ਗ੍ਰੰਥ ਤੇ ਕਿਤਾਬਾਂ ਅਜਿਹੇ ਅਧਿਆਪਕ ਹਨ ਜੋ ਬਿਨਾਂ ਡੰਡੇ ਮਾਰੇ, ਬਿਨਾਂ ਸਖ਼ਤ, ਬਿਨਾਂ ਕਰੋਧ ਅਤੇ ਬਗੈਰ ਦਾਨ ਲਏ ਸਾਨੂੰ ਗਿਆਨ ਪ੍ਰਦਾਨ ਕਰਦੇ ਹਨ। ਇਸ ਲਈ ਆਓ, ਅੱਜ ਕੁਝ ਅਦਭੁਤ ਕਿਤਾਬਾਂ ਦੀ ਜਾਣਕਾਰੀ ਪ੍ਰਾਪਤ ਕਰੀਏ।
ਭਾਰਤ ਚ ਛਪੀ ਹੋਈ ਪੁਸਤਕ ਸਭ ਤੋਂ ਪਹਿਲਾਂ 1557ਚ ਗੋਆ 'ਚ ਮਿਲੀ। ਇੱਕ ਕ੍ਰਿਸ਼ਚੀਅਨ ਮਿਸ਼ਨਰੀ ਵਲੋਂ ਇਹ ਰੋਮਨ ਲਿੱਪੀ ਚ ਲਿਖੀ ਗਈ ਸੀ। ਇੱਕ ਪ੍ਰਾਰਥਨਾ ਪੁਸਤਕ ਜੋ ਗ੍ਰੇਨਾਡਾ, ਸਪੇਨ ਦੇ ਸ਼ਾਹੀ ਪੂਜਾ ਘਰ 'ਚ ਅੱਜ ਵੀ ਪ੍ਰਯੋਗ ਕੀਤੀ ਜਾਂਦੀ ਹੈ। ਮੁੱਢਲੇ ਤੌਰ ਤੇ ਰਾਣੀ ਆਈਜਾ ਬੇਲਾ ਦੀ ਹੈ, ਜਿਸ ਦੀ ਮੌਤ ਪੰਜ ਸੌ ਸਾਲ ਪਹਿਲਾਂ ਹੋ ਚੁੱਕੀ ਹੈ। 'ਏ ਹਿਸਟਰੀ ਆਫ ਰੋਮ' ਦਾ ਇੱਕ ਫਰੈਂਚ ਅਨੁਵਾਦ ਕੱਜਲ ਅਤੇ ਕੌਫੀ ਦੀ ਤਲਛਟਰਲਵੀਂ ਸਿਆਹੀ 'ਚ ਛਾਪਿਆ ਗਿਆ, ਕਿਉਂਕਿ ਇਸ ਦੀ ਮੂਲ ਪਾਂਡੂਲਿਪੀ ਜੇਲ੍ਹ 'ਚ ਕੱਜਲ ਅਤੇ ਕੌਫੀ ਦੀ ਤਲਛਟ ਨੁੂੰ ਮਿਲਾ ਕੇ ਬਣਾਈ ਗਈ ਸਿਆਹੀ ਨਾਲ ਲਿਖੀ ਗਈ ਸੀ।
ਡੇਨੀਅਲ ਡੇਫੋ ਦੀ ਰਾਬਿੰਸਨ ਕ੍ਰਸੋ ਨਾਮਕ ਕਿਤਾਬ ਕਈ ਪ੍ਰਸ਼ਾਸਕਾ ਵੱਲੋਂ ਵਾਪਸ ਕੀਤੇ ਜਾਣ ਤੋ ਬਾਅਦ ਛਪੀ ਅਤੇ ਇੰਨੀ ਹਰਮਨ ਪਿਆਰੀ ਹੋਈ ਕਿ ਬੀਤੀਆਂ ਦੋ ਸਦੀਆਂ ਤੋਂ ਕਈ ਭਾਸ਼ਾਵਾਂ 'ਚ ਛਪ ਕੇ ਵਿਕਣ ਵਾਲੀ ਹਰਮਨ ਪਿਆਰੀ ਪੁਸਤਕ ਬਣ ਗਈ। ਆਗਸਟਿਨ ਥਿਏਰੀ (1795 - 1856) ਨਾਂਅ ਦੇ ਇੱਕ ਫਰਾਂਸੀਸੀ ਇਤਿਹਾਸਕਾਰ ਨੇ 20 ਬਹੁਤ ਹੀ ਸਨਮਾਨ ਪ੍ਰਾਪਤ ਗਰੰਥਾਂ ਨੂੰ ਖੁਦ ਅੰਨ੍ਹੇ ਤੇ ਲਕਵੇ ਨਾਲ ਪੀੜਤ ਹੋ ਜਾਣ ਤੋਂ ਬਾਅਦ ਵੀ ਬਿਸਤਰੇ ਤੇ ਪਏ - ਪਏ ਹੀ ਲਿਖਵਾਏ ਸਨ।
ਬਾਰਸੀਲੋਨਾ, ਸਪੇਨ ਦੀ ਇੱਕ ਲਾਇਬਰੇਰੀ ਦੇ ਪ੍ਰਧਾਨ ਜਿਊਆਨ ਵਿਸੇਟੇ ਨੇ 1830 ਤੋਂ 1835 ਦਰਮਿਆਨ 9 ਵਿਅਕਤੀਆਂ ਦਾ ਕਤਲ ਕੀਤਾ ਸੀ, ਹਰ ਵਾਰ ਸਿਰਫ਼ ਇੱਕ ਕਿਤਾਬ ਨੂੰ ਖੋਹਣ ਲਈ। ਸੰਨ 1931 'ਚ ਅੰਗਰੇਜ ਲੇਖਕ ਸਟੀਫਨ ਸਾਉਥ ਵੋਲਡ ਦੀ ਵੇਲੀਐਟਕਲੇ ਨਾਅ ਦੀ ਇਕ ਪੁਸਤਕ ਪ੍ਰਕਾਸ਼ਿਤ ਹੋਈ ਸੀ, ਜਿਸ ਵਿੱਚ 3 ਸਤੰਬਰ 1939 ਨੂੰ ਦੂਜੇ ਵਿਸ਼ਵ ਯੁੱਧ ਛਿੜਨ ਦੀ ਭਵਿੱਖਬਾਣੀ ਕੀਤੀ ਗਈ ਸੀ, ਜੋ ਇਕਦਮ ਖਰੀ ਉਤਰੀ l
ਸੰਨ 1175 ਵਿੱਚ ਲਿਖੀ ਗਈ 'ਗਾਸਪਲ ਆਫ ਹੈਨਰੀ ਦ ਲਾਇਨ' ਸੋਥਨੀ ਲਾਇਬਰੇਰੀ, ਲੰਦਨ 'ਚ ਰੱਖੀ ਗਈ ਹੈ। ਜਰਮਨ ਪਾਦਰੀ ਹੈਰੀਮਨ ਵਲੋ ਲੇਟਿਨ ਭਾਸ਼ਾ ਚ ਲਿਖੀ ਗਈ ਇਸ ਕਿਤਾਬ ਦਾ ਆਕਾਰ 14 * 10 ਇੰਚ ਦਾ ਹੈ l ਇਸ 'ਚ ਤਸਵੀਰਾ ਸਮਤ 41 ਪਨੇ ਹਨ ਜੋ ਕਿ ਹਨੇਰੇ ਚ ਚਮਕਦੇ ਹਨ l ਇੰਨਾ ਲਈ ਵਰਤੇ ਗਏ ਰੰਗਾ ਚ ਸੋਨੇ- ਚਾਂਦੀ ਦੇ ਪਾਣੀ ਨੂੰ ਮਿਲਾਇਆ ਗਿਆ ਸੀ ।
ਐੱਚ. ਡੀ. ਵੇਲਸ ਨੇ ਸੰਨ 1914 'ਚ ਆਪਣੀ ਪੁਸਤਕ 'ਦ ਵਰਲਡ ਸੈਟ ਫ੍ਰੀ ' ਇੱਕ ਪਰਮਾਣੂ ਹਥਿਆਰਾਂ ਬਾਰੇ ਲਿਖਿਆ ਸੀ । ਉਸ ਹਥਿਆਰਦਾ ਨਾਂਅ ਉਨ੍ਹਾਂ ਨੇ ਪਰਮਾਣੂ ਬੰਬ ਹੀ ਰੱਖਿਆ ਸੀ, ਜਦੋ ਕਿ ਪਰਮਾਣੂ ਬੰਬ ਦੀ ਖੋਜ ਇਸ ਤੋਂ ਬਾਅਦ ਹੋਈ ਸੀ । ਜਪਾਨ ਦੀ ਯਾਮਾਬਾਤਾ ਨਾਂਅ ਦੀ ਔਰਤ ਨਾ ਤਾਂ ਬੋਲ ਸਕਦੀ ਹੈ ਤੇ ਨਾ ਹੀ ਆਪਣੇ ਹੱਥਾਂ ਪੈਰਾਂ ਨੂੰ ਹਿਲਾ ਜੁਲਾ ਸਕਦੀ ਹੈ । ਇੰਨੀ ਅਪੰਗਤਾ ਦੇ ਬਾਵਜੂਦ ਉਸ ਨੇ ਕੰਪਿਊਟਰ ਅਤੇ ਅੱਖਾਂ ਦੀਆਂ ਪਲਕਾਂ ਨਾਲ ਲਗਭਗ ਦੋ ਸਾਲਾਂ 'ਚ ਇੱਕ ਕਿਤਾਬ ਲਿਖਣ 'ਚ ਸਫਲਤਾ ਪ੍ਰਾਪਤ ਕੀਤੀ ਹੈ । ਯਾਮਾਬਾਤਾਂ ਅੱਖਰਾਂ ਨੂੰ ਆਪਣੀਆਂ ਪਲਕਾ ਝਪਕਾ ਕੇ ਚੁਣ ਲੈਦੀ ਹੈ ਅਤੇ ਊਹ ਅੱਖਰ ਕੰਪਿਊਟਰ ਚ ਚਲਾ ਜਾਦਾ ਹੈ l ਉਸ ਨੇ ਸਖਤ ਮਿਹਨ ਕਰਕੇ 280 ਪਨਿਆ ਦੀ ਕਿਤਾਬ ਲਿਖੀ ਜਿਸ ਦਾ ਨਾਅ ਹੈ ' ਮੈ ਬੋਲਣਾ ਚਾਹਤੀ ਹੂੰ, ਮੈ ਘੁਮਨਾ ਚਾਹਤੀ ਹੂੰ।
ਸੰਨ 1454 'ਚ ਪੱਛਮੀ ਜਰਮਨੀ 'ਚ ਮੁਦਰਿਤ ਗੁਟੇਨ ਬਰਗ ਦੀ ਬਾਇਬਲ ਦੀ ਇੱਕ ਕਾਪੀ ਲਈ ਨਿਊਯਾਰਕ 'ਚ 1978 'ਚ ਇੱਕ ਨਿਲਾਮੀ 'ਚ 24 ਲੱਖ ਡਾਲਰ ਅਦਾ ਕੀਤੇ ਗਏ ਸਨ। ਫਰਾਂਸ ਦੇ ਟੇਲਾਉਸ ਸ਼ਹਿਰ 'ਚ ਇੱਕ ਅਜਿਹੀ ਕਿਤਾਬ ਪ੍ਰਦਰਸ਼ਿਤ ਕੀਤੀ ਗਈ, ਜਿਸ ਦੀ ਲੰਬਾਈ ਚਾਰ ਮੀਟਰ ਅਤੇ ਚੌੜਾਈ ਤਿੰਨ ਮੀਟਰ ਅਤੇ ਭਾਰ ਅੱਠ ਟਨ ਸੀ। ਇਸ ਕਿਤਾਬ ਦੇ ਹਰੇਕ ਪੰਨੇ ਦਾ ਭਾਰ ਕਰੀਬ ਦੋਕੁਇੰਟਲ ਹੈ। ਇਸ 'ਚ ਵਪਾਰ, ਉਦਯੋਗ, ਕਲਾ, ਪ੍ਰੈੱਸ ਆਦਿ ਨਾਲ ਜੁੜੇ ਪ੍ਰਸਿੱਧ ਵਿਅਕਤੀਆਂ ਦਾ ਜ਼ਿਕਰ ਹੈ।
ਸੰਨ 1744 'ਚ ਵਿਸ਼ਵ ਦੀ ਪਹਿਲੀ 'ਪਰਫੈਕਟ ਬੁੱਕ' ਪ੍ਰਕਾਸ਼ਿਤ ਕੀਤੀ ਗਈ। ਇਸ ਦੇ ਹਰ ਪੰਨੇ ਨੂੰ ਕਈ ਪਰੂਫਰੀਡਰਾਂ ਵੱਲੋਂ ਸੈਂਕੜੇ ਵਾਰ ਪੜਿਆ ਗਿਆ, ਤਾਂਕਿ ਕਿਤੇ ਕੋਈ ਗਲਤੀ ਨਾ ਰਹਿ ਜਾਵੇ। ਇਸ 'ਚ ਗਲਤੀ ਦੱਸਣ ਵਾਲੇ ਲਈ ਪ੍ਰਤੀ ਗਲਤੀ 250 ਡਾਲਰ ਦਾ ਇਨਾਮ ਰੱਖਿਆ ਗਿਆ। ਲੋਕਾਂ ਨੇ ਇਸ ਚ 6 ਗਲਤੀਆ ਲੱਭੀਆ, ਜਿਸ ਵਿਚੋ ਇੱਕ ਗਲਤੀ ਤਾਂ ਪਹਿਲੇ ਪੰਨੇ ਦੀ ਪਹਿਲੀ ਲਾਇਨ 'ਚ ਹੀ ਸੀ।
No comments:
Post a Comment